ਜਲੰਧਰ (ਵੀਕੈਂਡ ਰਿਪੋਰਟ) : Chhinnamastika Seva Society : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਜੀਵਨ ਜੋਤੀ ਟੰਡਨ ਅਤੇ ਸਨੀ ਧੰਜਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ ਪਿਛਲੇ 18 ਸਾਲਾਂ ਤੋਂ ਹਰ ਸਾਲ ਮਾਤਾ ਚਿੰਤਪੁਰਨੀ ਦਰਬਾਰ ਹਿਮਾਚਲ ਵਿਖੇ ਜਾਗਰਣ ਕਰਵਾਇਆ ਜਾਂਦਾ ਹੈਂ। ਪਰ ਪਿਛਲੇ ਸਾਲ ਕੋਰੋਨਾ ਕਾਰਣ ਇੱਥੇ ਜਾਗਰਣ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਕਰਕੇ ਇਹ ਜਾਗਰਣ ਬਸਤੀ ਸ਼ੇਖ, ਵੱਡਾ ਬਾਜ਼ਾਰ ਰਾਮਲੀਲਾ ਗਰਾਊਂਡ, ਜਲੰਧਰ ਵਿਖੇ ਕਰਵਾਇਆ ਗਿਆ ਸੀ ਅਤੇ ਇਸ ਸਾਲ ਇਹ ਜਾਗਰਣ 14 ਮਈ ਦਿਨ ਸ਼ਨੀਵਾਰ ਨੂੰ ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ।
यह भी पढ़ें : Punjab Reflection Newspaper – पंजाब रिफ्लैक्शन समाचार पत्र ने कुष्ठ आश्रम में लगाया मासिक लंगर
ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ,ਅਤੇ ਸ਼ਨੀਵਾਰ ਸਵੇਰੇ ਵੈਲਕਮ ਪੰਜਾਬ ਦਫਤਰ ’ਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਨਰਿੰਦਰ ਨੰਦਾ ਦੇ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ। ਇਸ ਦੋਰਾਨ ਸਵੇਰੇ ਬੱਸਾਂ ਬਸਤੀ ਸ਼ੇਖ ਤੋਂ ਰਵਾਨਾ ਹੋਇਆ। ਇਸ ਮੋਕੇ 25 ਬਸਾਂ ਦੀ ਰਵਾਨਗੀ ਸਾਬਕਾ ਐੱਮ ਐੱਲ ਏ ਸੁਸ਼ੀਲ ਰਿੰਕੂ, ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ, ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਅਮਰਪ੍ਰੀਤ ਸਿੰਘ ਚੀਫ਼ ਐਡੀਟਰ ਵੈਲਕਮ ਪੰਜਾਬ ਨਿਊਜ਼, ਦਵਿੰਦਰ ਕੁਮਾਰ (ਗੋਲਾ), ਰਜੇਸ਼ ਲੂਥਰ ਵਲੋਂ ਨਾਰੀਅਲ ਤੋੜ ਕੇ ਕੀਤੀ ਗਈ। ਦਸਣਯੋਗ ਹੈ ਕਿ ਬੀਤੇ 18 ਸਾਲ ’ਚ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 50 ਤੋਂ 60 ਹਜ਼ਾਰ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨ ਕਰਵਾਏ ਗਏ ਹਨ ਤੇ ਹਜਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਇਸ ਸਾਲ ਦਰਸ਼ਨ ਕੀਤੇ।
ਵੱਖ-ਵੱਖ ਥਾਂਵਾਂ ਉਤੇ ਲੰਗਰ ਦਾ ਕੀਤਾ ਪ੍ਰਬੰਧ
Chhinnamastika Seva Society : ਇਸ ਦੋਰਾਨ ਵੱਡੀ ਗਿਣਤੀ ਵਿੱਚ ਜਾਗਰਣ ਤੇ ਪੁੱਜ ਰਹੀ ਸੰਗਤ ਲਈ ਵੱਖ-ਵੱਖ ਥਾਂਵਾਂ ਉਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਦੌਰਾਨ ਸੰਗਤਾਂ ਜਦੋ ਜਾਗਰਣ ਸਥਾਨ ਤੇ ਪਹੁੰਚੀਆ ਉਨ੍ਹਾਂ ਲਈ ਵੀ ਲੰਗਰ ਦਾ ਵਿਸ਼ੇਸ਼ ਤੋਰ ਤੇ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਪੰਡਤ ਜੀ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੂਜਾ ਕਰਵਾਈ ਗਈ। ਜਾਗਰਣ ਤੇ ਪੂਜਾ ਦੀ ਸੇਵਾ ਅਨੀਸ਼ ਅਗਰਵਾਲ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਦੋਰਾਨ 19ਵੇਂ ਸਾਲਾਨਾ ਜਾਗਰਣ ਦੀ ਸ਼ੁਰੂਆਤ ਮਹੰਤ ਪੰਕਜ ਠਾਕੁਰ ਨੇ ਸ਼੍ਰੀ ਗਣੇਸ਼ ਵੰਦਨਾ ਅਤੇ ਗੁਰੂ ਵੰਦਨਾ ਨਾਲ ਕੀਤੀ। ਇਸ ਉਪਰੰਤ ਰਾਜਨ ਮਿੰਨੀ ਚੰਚਲ ਅੰਮ੍ਰਿਤਸਰ ਵਾਲੇ ਅਤੇ ਭਜਨ ਗਾਇਕਾ ਪਵਨੀ ਅਰੋੜਾ (ਵਾਇਸ ਆਫ ਪੰਜਾਬ) ਨੇ ਆਪਣੀਆਂ ਸੁੰਦਰ ਭੇਟਾਂ ਨਾਲ ਹਾਜ਼ਰੀ ਲਗਵਾਈ। ਇਹ ਸਾਰਾ ਪ੍ਰੋਗਰਾਮ ਵੈਲਕਮ ਪੰਜਾਬ ਨਿਊਜ਼ ਵੱਲੋਂ ਲਾਇਵ ਚਲਾਇਆ ਗਿਆ।
ਇਸ ਦੋਰਾਨ ਜਿਹੜੀਆਂ ਸੰਗਤਾ ਜਾਗਰਣ ਤੇ ਨਹੀਂ ਜਾ ਸਕੀਆਂ ਉਨ੍ਹਾਂ ਇਹ ਸਾਰਾ ਪ੍ਰਸਾਰਣ ਘਰ ਬੈਠ ਕੇ ਦੇਖਿਆ। ਇਸ ਦੌਰਾਨ ਆਨੰਦ ਕੈਟਰਿੰਗ ਵਲੋਂ ਲੰਗਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਕ੍ਰਿਮੀਕਾ ਆਈਸ ਕਰੀਮ ਵਲੋਂ ਆਈਸ ਕਰੀਮ ਦੀ ਸੇਵਾ ਨਿਭਾਈ ਗਈ।ਜਾਗਰਣ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਐੱਮ.ਐੱਲ. ਏ. ਸੁਸ਼ੀਲ ਕੁਮਾਰ ਰਿੰਕੂ ਆਪਣੀ ਪਤਨੀ ਤੇ ਪੁੱਤਰ ਸਮੇਤ , ਐਡਵੋਕੇਟ ਸੰਦੀਪ ਵਰਮਾ ,ਨੰਨੀ ਬਤਰਾ,ਦਵਿੰਦਰ ਕੁਮਾਰ ਗੋਲਾ,ਰਜੇਸ਼ ਲੂਥਰਾ(ਜੱਜ ),ਜੋਨੀ ਬਤਰਾ,ਸੰਦੀਪ ਵਰਮਾ,ਨੇ ਜਾਗਰਣ ਚ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਦਵਿੰਦਰ ਸਿੰਘ ਅਲੱਗ,ਜੋਤੀ ਟੰਡਨ,ਗੁਰਮੀਤ ਸਿੰਘ ਮੀਤ, ਆਦਿ ਵੀ ਮੌਜੂਦ ਸਨ।
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/KxcxT8MhsIb06CQX3nSDn8
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------