ਜਲੰਧਰ (ਵੀਕੈਂਡ ਰਿਪੋਰਟ) : Regularization of Education Department : ਅੱਜ ਮਿਤੀ 27-11-2021 ਨੂੰ ਰਮਸਾ ਲੈਬ ਅਟੈਂਡਟ ਯੂਨੀਅਨ ਪੰਜਾਬ ਦੇ ਸੂਬਾ ਕਨਵੀਨੀਅਰ ਜਸਕਰਨ ਸਿੰਘ, ਦਿਲਸ਼ੇਰ ਸਿੰਘ, ਪ੍ਰਿੰਸਪਾਲ, ਚੇਤਨ ਅੱਤਰੀ ਅਤੇ ਸਾਥੀ ਸੰਦੀਪ ਕੰਬੋਜ, ਆਗੂਆਂ ਗੁਰਪ੍ਰੀਤ ਸਿੰਘ, ਜਗਵੀਰ ਸਿੰਘ, ਕਰਨ ਢੀਂਗਰਾ, ਸੰਦੀਪ ਅਬੋਹਰ ਆਦਿ ਵੱਲੋਂ ਸ.ਪਰਗਟ ਸਿੰਘ, ਸਿੱਖਿਆ ਮੰਤਰੀ ਪੰਜਾਬ ਜੀ ਨਾਲ ਜਲੰਧਰ ਵਿਖੇ ਰਮਸਾ ਲੈਬ ਅਟੈਂਡਟਾ ਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਰੈਗੂਲਰ ਕਰਨ ਸਬੰਧੀ 5 ਵੀ ਵਾਰ ਮੀਟਿੰਗ ਕੀਤੀ ਗਈ । ਰਮਸਾ ਲੈਬ ਅਟੈਂਡਟਾ ਨੇ ਸ.ਪਰਗਟ ਸਿੰਘ, ਸਿੱਖਿਆ ਮੰਤਰੀ ਪੰਜਾਬ ਜੀ ਨੂੰ ਹਰ ਵਾਰ ਦੀ ਤਰਾ ਦੱਸਿਆ ਕਿ ਰਮਸਅ ਲੈਬ ਅਟੈਡੈਂਟ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਨਾਨ ਟੀਚਿੰਗ ਦੇ ਕੁਲ 1242 ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਸਿੱਖਿਆ ਵਿਭਾਗ ਨੇ ਵਿੱਤ ਵਿਭਾਗ ਨੂੰ ਭੇਜੀ ਸੀ
यह भी पढ़ें : Pargat Singh Statement School Education – शिक्षा को लेकर परगट सिंह ने केजरीवाल पर साधा निशाना
ਜਿਸ ਉਪਰੰਤ ਵਿੱਤ ਵਿਭਾਗ ਵੱਲੋਂ 1242 ਨਾਨ ਟੀਚਿੰਗ ਕਰਮਚਾਰੀਆਂ ਨੰ ਰੈਗੂਲਰ ਕਰਨ ਲਈ ਪ੍ਰਵਾਨਗੀ 16 ਦਸੰਬਰ 2019 ਨੂੰ ਦੇ ਦਿੱਤੀ ਸੀ,ਇਨਾਂ 1242 ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਮਿਲੀ ਮੰਨਜੂਰੀ ਵਿੱਚ ਰਮਸਅ ਅਧੀਨ ਸੇਵਾ ਨਿਭਾ ਰਹੇ 77 ਰਮਸਅ ਲੈਬ ਅਟੈਡੈਂਟਾਂ ਦੀ ਗਿਣਤੀ ਸ਼ਾਮਿਲ ਹੈ।ਵਿੱਤ ਵਿਭਾਗ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਫਾਈਲ ਹੁਣ ਏ.ਜੀ ਪੰਜਾਬ ਕੋਲ ਭੇਜੀ ਗਈ ਸੀ,ਜਿਸ ਤੇ ਕੋਈ ਨਾ ਕੋਈ ਉਬਜੈਕਸ਼ਨ ਲਾ ਕੇ ਫਾਈਲ ਵਾਪਿਸ ਭੇਜ ਦਿੱਤੀ ਜਾਂਦੀ ਹੈ,ਇਸ ਤਰਾਂ ਵਿੱਤ ਵਿਭਾਗ ਤੋਂ ਰੈਗੂਲਰ ਕਰਨ ਦੀ ਮੰਨਜੂਰੀ ਮਿਲਣ ਤੋਂ ਬਾਅਦ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ। ਕੈਬਨਿਟ ਵਿੱਚ ਫਾਇਲ ਏ ਜੀ ਵਿਭਾਗ ਤੋਂ ਪਾਸ ਹੋਣ ਤੋਂ ਬਾਅਦ ਹੀ ਜਾਵੇਗੀ।
Regularization of Education Department : ਇਥੇ ਯੂਨੀਅਨ ਆਗੂਆਂ ਨੇ ਸ.ਪਰਗਟ ਸਿੰਘ, ਸਿੱਖਿਆ ਮੰਤਰੀ ਪੰਜਾਬ ਜੀ ਨੂੰ ਇਹ ਵੀ ਦੱਸਿਆ ਕਿ ਉਨਾਂ ਨੂੰ ਸਾਲ 2015 ਤੋਂ 100 ਪ੍ਰਤੀਸ਼ਤ ਤਨਖਾਹ ਪੰਜਾਬ ਸਰਕਾਰ ਦੁਆਰਾ ਹੀ ਦਿੱਤੀ ਜਾ ਰਹੀ ਹੈ ਜਿਸ ਨਾਲ ਉਨਾਂ ਨੂੰ ਰੈਗੂਲਰ ਕਰਨ ਤੇ ਸਰਕਾਰ ਤੇ ਕੋਈ ਵਿੱਤੀ ਬੋਜ ਵੀ ਨਹੀਂ ਪੈਂਦਾ ਤੇ ਸਿੱਖਿਆ ਵਿਭਾਗ ਵਿੱਚ ਪਿਛਲੇ ਕਾਫੀ ਸਮੇਂ ਤੋਂ ਐਸ.ਐਲ.ਏ (ਸੀਨੀਅਰ ਲੈਬਾਟਰੀ ਅਟੈਡੈਂਟ) ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਸ.ਪਰਗਟ ਸਿੰਘ, ਸਿੱਖਿਆ ਮੰਤਰੀ ਪੰਜਾਬ ਜੀ ਨੇ ਯੂਨੀਅਨ ਆਗੂਆਂ ਕੋਲੋਂ ਇੱਕ ਹਫਤੇ ਦਾ ਸਮਾਂ ਮੰਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਹੀ ਸੀ ਐਮ ਅਤੇ ਸਬ ਕਮੇਟੀ ਨਾਲ ਮੀਟਿੰਗ ਕਰਕੇ ਰੈਗੂਲਰ ਦਾ ਮਸਲਾ ਹੱਲ ਕਰਵਾਓੁਣਗੇ ।
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/BLC1S209t5CLqAaHcVGeYH
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------