ਫਰੀਦਕੋਟ (ਵਿਪੱਨ ਮਿਤੱਲ) : Strike Effects on Public : ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਵਲੋਂ ਜਾਰੀ ਹੜਤਾਲਾਂ ਦੇ ਚਲਦਿਆਂ ਆਮ ਜਨਤਾ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲਾਂ ਤੋਂ ਲੈ ਕੇ ਹਰ ਸਰਕਾਰੀ ਦਫਤਰ ਵਿੱਚ ਆਪਣੇ ਜਰੂਰੀ ਕੰਮ ਕਰਵਾਉਣ ਲਈ ਆਉਣ ਵਾਲੀ ਜਨਤਾ ਸਾਰਾ ਦਿਨ ਸੂਬੇ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਕੋਸਦੇ ਹੋਏ ਨਿਰਾਸ਼ ਵਾਪਸ ਘਰ ਪਰਤਦੀ ਹੈ। ਇਹਨਾਂ ਸ਼ਬਦਾਂ ਦਾ ਪ੍ਗਟਾਵਾ ਜ਼ਿਲ੍ਹਾ ਪ੍ਧਾਨ ਐਨ. ਜੀ. ਓ. ਸੈਲ(ਭਾਜਪਾ) ਫਰੀਦਕੋਟ ਮਨੀਸ਼ ਮਿੱਤਲ ਨੇ ਕੀਤਾ।
यह भी पढ़ें : Illigal Colonies in Jalandhar – अवैध कॉलोनी काट सरकार को लगाया चूना, CM चन्नी के साथ अपनी फोटो लगाकर अफसरों पर जमाई धोंस
ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਨਰਸਾਂ ਦੀ ਹੜਤਾਲ ਦੇ ਚਲਦਿਆਂ ਡਿਲੀਵਰੀ ਕੇਸ ਲਈ ਆਉਣ ਵਾਲੀਆਂ ਔਰਤਾਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਡਾਕਟਰ ਸਾਫ ਕਹਿ ਦਿੰਦੇ ਹਨ ਕਿ ਅਸੀਂ ਕੇਸ ਤਾਂ ਕਰ ਦੇਵਾਂਗੇ ਪਰ ਨਵਜਾਤ ਬੱਚੇ ਨੂੰ ਨਰਸਾਂ ਦੀ ਗੈਰ ਹਾਜਰੀ ਵਿਚ ਕੌਣ ਦੇਖੇਗਾ। ਇਸੇ ਤਰ੍ਹਾਂ ਏਡਿਡ ਸਕੂਲਾਂ ਦੇ ਅਧਿਆਪਕ ਹੜਤਾਲ ਤੇ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
Strike Effects on Public : ਠੇਕੇ ਤੇ ਕੰਮ ਕਰ ਰਹੇ ਕਾਰਪੋਰੇਸ਼ਨ ਦੇੇ ਕਲਾਸ ਫੋਰ ਮੁਲਾਜਮਾਂ ਤੋਂ ਲੈ ਕੇ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਮਜਦੂਰ ਵਰਗ ਤੱਕ ਲਗਭਗ ਸਾਰੇ ਹੀ ਸਰਕਾਰੀ ਮਹਿਕਮਿਆਂ ‘ਚ ਕੋਈ ਨਾ ਕੋਈ ਮੁਲਾਜਮ ਤੇ ਮਜਦੂਰ ਵਰਗ ਹੜਤਾਲ ਤੇ ਹੈ ਪਰ ਸੂਬੇ ਦੀ ਅੰਨੀ ਬੋਲੀ ਚੰਨੀ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚੰਨੀ ਨੂੰ ਲਗਦਾ ਹੈ ਕਿ ਰੋਜਾਨਾ ਨਵੇਂ ਐਲਾਨਾਂ ਦਾ ਝੂਠ ਬੋਲ ਕੇ ਉਹ ਜਨਤਾ ਨੂੰ ਵਰਗਲਾ ਲੈਣਗੇ ਪਰ ਉਹਨਾਂ ਦਾ ਇਹ ਸੁਪਨਾ ਬਹੁਤ ਜਲਦੀ ਟੁੱਟਣ ਜਾ ਰਿਹਾ ਹੈ। ਕਿਉਂਕਿ ਜਨਤਾ ਦੇਖ ਰਹੀ ਹੈ ਕਿ ਰੇਤ ਮਾਫੀਆ, ਸ਼ਰਾਬ ਮਾਫੀਆ, ਡਰੱਗ ਮਾਫੀਆ ਬੇਖੌਫ ਹੋ ਕੇ ਲੁੱਟ ਖਸੁੱਟ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਇਹਨਾਂ ਉਪਰ ਲਗਾਮ ਲਗਾਉਣ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰੀ ਮੁਲਾਜਮ ਵਰਗ ਦੀਆਂ ਮੰਗਾਂ ਨੂੰ ਤੁਰੰਤ ਪਰਵਾਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰੋਜਾਨਾ ਹੋਣ ਵਾਲੀ ਖੱਜਲ ਖੁਆਰੀ ਤੋਂ ਛੁਟਕਾਰਾ ਮਿਲੇ l
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/BLC1S209t5CLqAaHcVGeYH
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
लुधियाना में गरजे Navjot Singh Sidhu, कही बड़ी बात …!!! :-
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------