Punjabi Poetry : ਪੈਸੇ ਕਰਕੇ
ਤੇਰੇ ਕਰਕੇ ਇੱਜਤ, ਹੋ ਗਈ ਯਾਰਾਂ।
ਅੱਜ ਤੁਰੇ ਜਾਂਦੇ ਨੂੰ, ਉਸ ਨੇ ਆਪ ਬੁਲਾਇਆ।।
ਜਿਹੜੇ ਕਦੀ ਦੇਖਦੇ ਤੱਕ,ਨਹੀਂ ਸੀ ਮੇਰੇ ਵੱਲ ਨੂੰ।
ਅੱਜ ਉਹਨਾਂ ਨੇ ਵੀ,ਕਿਹਾ ਜੀ ਆਇਆ ਨੂੰ।।
ਜਿੱਥੇ ਮੇਰਾ ਰੁਕਣਾ ਵੀ,ਭਾਉਂਦਾ ਨਹੀਂ ਸੀ ਕਿਸੇ ਨੂੰ।
ਅੱਜ ਉਸ ਪਿੰਡ ਦੀ ਸੱਥ ਚ,ਮੈਨੂੰ ਆਪ ਬਿਠਾਇਆ।।
ਪਾਲ ਤੈਨੂੰ ਤਾਂ ਕੋਈ,ਪਹਿਚਾਣਦਾ ਵੀ ਨਹੀਂ ਸੀ।
ਪੈਸੇ ਨੇ ਹੀ ਜਲੰਧਰੀ ਤੇਰਾ, ਰੁੱਤਬਾ ਉੱਚਾ ਕਰਵਾਇਆ।।
ਪੈਸੇ ਤੋ ਵੱਡਾ ਕੋਈ ਰੱਬ ਨਹੀਂ, ਇਸ ਦੁਨੀਆਂ ਉੱਪਰ।
ਸੰਦੀਪ ਨੂੰ ਇਸ ਦੁਨੀਆਂ ਨੇ, ਅਹਿਸਾਸ ਕਰਵਾਇਆ
ਜਲੰਧਰੀ ਨੂੰ ਅਹਿਸਾਸ ਕਰਵਾਇਆ ।।
Punjabi Poetry : ਗ਼ਜ਼ਲ
ਇਹ ਕੈਸੀ ਏ ਤੇਰੀ ਅਰਜ਼ੀ
ਮੇਰਾ ਪਿੰਡਾ ਮੇਰੀ ਮਰਜ਼ੀ
ਦੇਸ ਨੂੰ ਖਾਦਾ ਸਿਆਸਤ ਦਾਨਾਂ
ਕੀਤਾ ਸਾਨੂੰ ਕਰਜ਼ੋ ਕਰਜ਼ੀ
ਘਰ ਚ ਪੜ੍ਹਾਵਣ ਉਸਤਾਦ ਅੱਜ ਕੱਲ
ਹੋਵਣ ਸਕੂਲੇ ਹਾਜ਼ਰ ਫ਼ਰਜ਼ੀ
ਜਜ ਜਨਰਲ ਵੀ ਤੇਰੇ ਮੋਲਾ
ਮੋਚੀ ਨਾਈ ਧੋਬੀ ਦਰਜ਼ੀ
ਦੀਨ ਦਾ ਬੂਟਾ ਸੁੱਕਿਆਂ ਸਲੀਮ
ਉੱਗੀ ਲਾਲਚ ਤੇ ਖ਼ੁਦਗ਼ਰਜ਼ੀ
ਸ਼ਾਇਰ
ਸਲੀਮ ਆਫ਼ਤਾਬ ਸਲੀਮ ਕਸੁੂਰੀ
Punjabi Poetry : ਚੋ ਮਿਸਰੇ
ਜ਼ਿਹਰ ਗ਼ਮਾਂ ਦੇ ਪੀ ਨਈਂ ਹੁੰਦੇ
ਫੱਟ ਜਿਗਰਦੇ ਸੀ ਨਈਂ ਹੁੰਦੇ
ਸੋੰਹ ਚਵਾਲੇ ਸਾਥੋਂ ਸ਼ਾਹਿਦ
ਇੰਝ ਦੇ ਜੀਣੇ ਜੀ ਨਈਂ ਹੁੰਦੇ
ਇੰਝ ਵੀ ਚੁ਼ਪ ਭਹਿ ਨਾ ਸਜਣਾ
ਕੁਝ ਤੇ ਮੂੰਹੋਂ ਕਹਿ ਨਾ ਸਜਣਾ
ਪੜਿਆ ਤੇਰਾ ਮੁਖੜਾ ਸ਼ਾਹਿਦ
ਕੋਈ ਤੇ ਗਲ ਹੈ ਨਾ ਸਜਣਾ
ਸ਼ਾਇਰ
ਐਸ ਕੇ ਸ਼ਾਹਿਦ
ਪੰਜਾਬ ਪਾਕਿਸਤਾਨ
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------