ਜਲੰਧਰ (ਵੀਕੈਂਡ ਰਿਪੋਰਟ) : Welcome Punjab Newspaper : ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਵੈਲਕਮ ਗਰੁੱਪ ਵਲੋਂ ਹਫਤਾਵਰੀ ਪੰਜਾਬੀ ਅਖਬਾਰ ਵੈਲਕਮ ਪੰਜਾਬ ਦੀਵਾਲੀ ਅਤੇ ਬੰਦੀ ਛੋੜ ਦੇ ਪਾਵਨ ਦਿਵਸ ਦੇ ਮੌਕੇ ’ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਪ੍ਰਕਾਸ਼ਿਤ ਕੀਤੀ ਗਈ, ਜਿਸ ਦੀ ਘੁੰਢ ਚੁਕਾਈ ਅੱਜ ਦੁਸਹਿਰਾ ਗਰਾਊਂਡ, ਨਿਊ ਹਰਗੋਬਿੰਦ ਕਲੋਨੀ, ਬਸਤੀ ਸ਼ੇਖ ਨਜ਼ਦੀਕ ਵੈਲਕਮ ਗਰੁੱਪ ਬਿਲਡਿੰਗ ਵਿਖੇ ਸ਼ਹਿਰ ਦੇ ਪਤਵੰਤੇ ਅਤੇ ਮੀਡੀਆ ਨਾਲ ਸਬੰਧਿਤ ਉੱਘੀਆਂ ਸਖਸ਼ੀਅਤਾਂ ਵਲੋਂ ਕੀਤੀ ਗਈ।
यह भी पढ़ें : Petrol-Diesel Price – 14 राज्यों ने पेट्रोल-डीजल पर नहीं घटाया वैट, 22 राज्यों में मिली राहत
ਇਸ ਮੌਕੇ ਮੁੱਖ ਮਹਿਮਾਨਾਂ ’ਚੋਂ ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਸਤਨਾਮ ਸਿੰਘ ਮਾਣਕ, ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ, ਕਲਾ ਤੇ ਸਭਿਆਚਾਰ ਵਿਭਾਗ ਦਿੱਲੀ ਦੇ ਸਲਾਹਕਾਰ ਦੀਪਕ ਬਾਲੀ ਅਤੇ ਸਮਾਲ ਨਿਊਜ਼ ਪੇਪਰ ਕੌਂਸਲ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਪਹੁੰਚੇ, ਜਿਨ੍ਹਾਂ ਵਲੋਂ ਵੈਲਕਮ ਪੰਜਾਬ ਅਖਬਾਰ ਦੀ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ ਗਈ। ਸਮਾਗਮ ’ਚ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣਕ ਨੇ ਮਾਂ ਬੋਲੀ ਪੰਜਾਬੀ ਭਾਸ਼ਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਭਾਸ਼ਾ ਹੈ ਅਤੇ ਵਿਸ਼ਵ ਭਰ ਦੇ ਹਰ ਦੇਸ਼ ’ਚ ਪੰਜਾਬੀ ਵਸਦੇ ਹਨ, ਜਿਨ੍ਹਾਂ ਦੀ ਨੁਹਾਰ ਤੋਂ ਪੰਜਾਬੀ ਭਾਸ਼ਾ ਝਲਕਦੀ ਹੈ।
Welcome Punjab Newspaper : ਉਨ੍ਹਾਂ ਨੇ ਕਿਹਾ ਕਿ ਵੈਲਕਮ ਪੰਜਾਬ ਵਲੋਂ ਪੰਜਾਬੀ ਭਾਸ਼ਾ ’ਚ ਪ੍ਰਕਾਸ਼ਿਤ ਕੀਤੀ ਗਈ ਅਖਬਾਰ ਅਸਲ ’ਚ ਮਾਂ ਬੋਲੀ ਦੀ ਸੇਵਾ ਹੈ। ਉਨ੍ਹਾਂ ਇਸ ਮੌਕੇ ਵੈਲਕਮ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ. ਅਮਰਪ੍ਰੀਤ ਸਿੰਘ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਵਧਾਈ ਦਿੰਦੇ ਹੋਏ ਇਕ ਸ਼ਲਾਘਾਯੋਗ ਕਦਮ ਦੱਸਿਆ। ਵੈਲਕਮ ਪੰਜਾਬ ਅਖਬਾਰ ਦੀ ਸ਼ੁਰੂਆਤ ਹੋਣ ’ਤੇ ਦੀਪਕ ਬਾਲੀ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ, ਵੈਲਕਮ ਪੰਜਾਬ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਡੀਟਰ ਸ. ਅਮਰਪ੍ਰੀਤ ਸਿੰਘ ਸਮੇਤ ਵੈਲਕਮ ਪੰਜਾਬ ਅਖਬਾਰ ਦੀ ਸਮੂਹ ਟੀਮ ਨੂੰ ਵਧਾਈਆਂ ਦਿੱਤੀਆਂ।
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/BLC1S209t5CLqAaHcVGeYH
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------