ਜਲੰਧਰ (ਵੀਕੈਂਡ ਰਿਪੋਰਟ) : Mata Chintpurni : ਸੁਸ਼ੀਲ ਕੁਮਾਰ ਰਿੰਕੂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਬਸਤੀ ਸ਼ੇਖ਼ ਦੀ ਸੰਗਤ ਨੂੰ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਤੇ ਮਾਤਾ ਚਿੰਤਪੁਰਨੀ 11 ਬੱਸਾਂ ਦਾ ਕਾਫ਼ਲਾ ਲਿਜਾਣ ਦਾ ਵਾਦਾ ਕੀਤਾ ਸੀ ਤੇ ਅੱਜ ਉਸੇ ਵਾਦੇ ਨੂੰ ਪੂਰਾ ਕਰਦੇ ਹੋਏ ਬਸਤੀ ਸ਼ੇਖ ਦੀ ਸੰਗਤ ਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ 11 ਬੱਸਾਂ ਦਾ ਕਾਫ਼ਲਾ ਮਾਤਾ ਦੀ ਪੂਜਾ ਕਰਕੇ ਟੀਟੂ ਜੀ ਦੇ ਬਸਤੀ ਸ਼ੇਖ ਦਫ਼ਤਰ ਤੋਂ ਰਵਾਨਾ ਕੀਤੀਆ ਗਈਆਂ।
ਸਭ ਤੋਂ ਪਹਿਲਾ ਆਈਆਂ ਸੰਗਤਾਂ ਵਾਸਤੇ ਕੁਲਚੇ ਛੋਲੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਸ, ਮਨਜੀਤ ਸਿੰਘ ਟੀਟੂ ਨੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ ਕਿਹਾ ਕਿ ਜਿੰਨਾ ਪਿਆਰ ਬਸਤੀ ਸ਼ੇਖ਼ ਦੀ ਸੰਗਤ ਉਨ੍ਹਾਂ ਨੂੰ ਕਰਦੀ ਹੈ ਉਹ ਉਨ੍ਹਾਂ ਦਾ ਦੇਣਾ ਕਦੀ ਨਹੀਂ ਦੇ ਸਕਦੇ ਤੇ ਓਹ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਦੇ ਰਹਿਣਗੇ| ਇਥੇ ਇਹ ਦਾ ਦਈਏ ਕਿ ਮਨਜੀਤ ਸਿੰਘ ਟੀਟੂ ਹਰ ਸਾਲ ਮਾਤਾ ਚਿੰਤਪੁਰਨੀ ਵਿਖੇ ਜਗਰਾਤਾ ਕਰਵਾਂਦੇ ਹਨ ਤੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਮਾਤਾ ਦੇ ਦਰਸ਼ਨ ਕਰਾਉਂਦੇ ਹਨ ਅੱਜ ਇਥੇ ਸੰਗਤਾਂ ਦੇ ਚਿਹਰੇ ਤੇ ਬਹੁਤ ਹੀ ਖੁਸ਼ੀ ਦੇਖੀ ਗਈ ਜਿਹੜੀ ਕਿ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਦੀ ਚਾਹਤ ਪਰਗਟ ਕਰ ਰਹੀ ਸੀ।
यह भी पढ़ें : MCJ Ward Wise List : नगर निगम जालंधर की वार्ड बंदी की लिस्ट जारी, देखें आपका कौन सा है वार्ड
Mata Chintpurni : ਸੁਸ਼ੀਲ ਕੁਮਾਰ ਰਿੰਕੂ ਨੇ ਵੀ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਸ ਤਰ੍ਹਾ ਜਨਤਾ ਨੇ ਉਨ੍ਹਾ ਤੇ ਵਿਸ਼ਵਾਸ ਪਰਗਟ ਕੀਤਾ ਹੈ ਉਹ ਉਸ ਤੇ ਪੂਰੀ ਤਰ੍ਹਾਂ ਖਰੇ ਉਤਰ ਕਿ ਦਿਖਾਉਣਗੇ ਤੇ ਜਲੰਧਰ ਵਾਸੀਆਂ ਦੀ ਸੇਵਾ ਕਰਨਗੇ ਤੇ ਕੇਂਦਰ ਸਰਕਾਰ ਤਕ ਉਨ੍ਹਾ ਦੀ ਅਵਾਜ ਬੁਲੰਦ ਕਰਨਗੇ| ਇਸ ਮੌਕੇ ਇੰਦਰਜੀਤ ਸਿੰਘ ਬੱਬਰ, ਤਰਲੋਚਨ ਸਿੰਘ ਛਾਬੜਾ, ਸ਼ੰਮੀ ਜੌੜਾ,ਰਾਜਕੁਮਾਰ ਅਰੋੜਾ, ਰਾਜਬੀਰ ਸਿੰਘ ਧਵਨ, ਕੁਸ਼ਲ ਅਰੋੜਾ, ਸਮੀਰ ਇਸ਼ੂ,ਲਵਲੀ ਥਾਪਰ,ਜੀਵਨ ਜਯੋਤੀ ਟੰਡਨ,ਨਰਿੰਦਰ ਨੰਦਾ,ਕਰਨ ਕਪੂਰ,ਗੁਰਸ਼ਰਨ ਸਿੰਘ,ਨੀਰਜ ਮੱਕੜ, ਪੱਪੂ ਪੰਡਿਤ, ਵਿਪਨ ਅਨੰਦ ,ਵਿਸ਼ਾਲ, ਗੋਰੀ ਪਤੰਗਾ ਵਾਲਾ,ਰਿੰਪਾ, ਸੰਨੀ ਧੰਜਲ, ਨਵਜੋਤ ਸਿੰਘ ਮਾਲਟਾ,ਪ੍ਰਿੰਸ ਨਿਹੰਗ, ਮਨੀ ਨਿਹੰਗ, ਨਵਪ੍ਰੀਤ ਸਿੰਘ, ਸਿਮਰਨਜੀਤ ਸਿੰਘ ,ਸਿਮਰਨ ਲੁਬਾਣਾ, ਗੁਰਸਿਮਰ ਧਵਨ, ਸੰਦੀਪ ਅਰੋੜਾ ਤੇ ਹੋਰ ਸਾਥੀ ਵੀ ਮੌਜੂਦ ਸਨ|
Follow this link to join my WhatsApp Group
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------