ਜਲੰਧਰ (ਵੀਕੈਂਡ ਰਿਪੋਰਟ) : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ। ਇਸ ਜਗਰਾਤੇ ’ਚ ਪ੍ਰਸਿੱਧ ਭਜਨ ਮੰਡਲੀਆਂ ਰਮੇਸ਼ ਜਲੰਧਰੀ ਐਂਡ ਪਾਰਟੀ , ਦੇਸ਼ਬੰਦੂ ਵਿਸ਼ਵਾਸ ਐਂਡ ਪਾਰਟੀ (ਪੰਚਕੂਲਾ ਵਾਲੇ), ਪਾਵਨੀ ਅਰੋੜਾ (ਵਾਇਸ ਆਫ਼ ਪੰਜਾਬ) ਨੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੁਸ਼ੀਲ ਸਿੰਘ ਰਿੰਕੂ ਨੇ ਕਿਹਾ ਕਿ ਸ. ਮਨਜੀਤ ਸਿੰਘ ਟੀਟੂ ਅਤੇ ਇਹਨਾਂ ਦੇ ਸਾਰੇ ਸਾਥੀ ਹਰ ਸਾਲ ਇਹ ਉਪਰਾਲਾ ਕਰਦੇ ਹਨ ਅਤੇ ਮਾਤਾ ਰਾਣੀ ਇਹਨਾਂ ਤੇ ਹਮੇਸ਼ਾ ਹੀ ਆਪਣੀ ਕਿਰਪਾ ਬਣਾਈ ਰੱਖੇ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ। ਇਸ ਮੌਕੇ ਜਾਗਰਣ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਰਿੰਪਾ ਨੇ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀਆਂ ਲੱਗਿਆ ਹੋਈਆਂ ਸਾਰੀਆਂ ਜਿੰਮੇਵਾਰੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਖ਼ੂਬੀ ਪੂਰਾ ਕੀਤਾ ।
ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ 25 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਨ੍ਹਾਂ ਦੀ ਰਵਾਨਗੀ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ, ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ, ਰਾਜਿੰਦਰ ਬੇਰੀ ,ਮਹਿੰਦਰ ਸਿੰਘ KP , ਮਨੋਜ ਵੜਿੰਗ, ਕਮਲ ਜੀਤ ਸਿੰਘ ਭਾਟੀਆ , ਹਰਜਿੰਦਰ ਸਿੰਘ ਲਾਡਾ ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਚੀਫ਼ ਐਡੀਟਰ ਅਮਰਪ੍ਰੀਤ ਸਿੰਘ,ਦਵਿੰਦਰ ਕੁਮਾਰ(ਗੋਲਾ ), ਐਡਵੋਕੇਟ ਸੰਦੀਪ ਵਰਮਾ , ਨਵਦੀਪ ਭਾਰਦਵਾਜ (ਮੰਦਿਰ ਬਗਲਾਮੁਖੀ), ਰਜੇਸ਼ ਲੂਥਰ ,ਨੀਲ ਕੰਠ ਜੱਜ ਨੇ ਕੀਤੀ ਇਹ ਕਾਫਲਾ ਸ਼ਨੀਵਾਰ ਸਵੇਰੇ ਵੈਲਕਮ ਪੰਜਾਬ ਦੇ ਦਫਤਰ ਤੋਂ ਰਵਾਨਾ ਕੀਤਾ ਇਸ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਨਰਿੰਦਰ ਨੰਦਾ ਵੱਲੋਂ ਕੀਤਾ ਗਿਆ ।
ਦਸਣਯੋਗ ਹੈ ਕਿ ਬੀਤੇ 19 ਸਾਲ ’ਚ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 50 ਤੋਂ 60 ਹਜ਼ਾਰ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨ ਕਰਵਾਏ ਗਏ ਹਨ ਤੇ ਹਜਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਇਸ ਸਾਲ ਵੀ ਦਰਸ਼ਨ ਕੀਤੇ ਹਨ । ਇਸ ਦੋਰਾਨ ਵੱਡੀ ਗਿਣਤੀ ਵਿੱਚ ਜਾਗਰਣ ਤੇ ਪੁੱਜ ਰਹੀ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਦੌਰਾਨ ਸੰਗਤਾਂ ਜਦੋ ਜਾਗਰਣ ਸਥਾਨ ਤੇ ਪਹੁੰਚੀਆ ਓੱਥੇ ਵੀ ਲੰਗਰ ਦਾ ਵਿਸ਼ੇਸ਼ ਤੋਰ ਤੇ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਪੰਡਤ ਜੀ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੂਜਾ ਕਰਵਾਈ ਗਈ। ਇਹ ਸਾਰਾ ਪ੍ਰੋਗਰਾਮ ਵੈਲਕਮ ਪੰਜਾਬ ਨਿਊਜ਼ ਵੱਲੋਂ ਲਾਇਵ ਚਲਾਇਆ ਗਿਆ। ਇਸ ਦੋਰਾਨ ਜਿਹੜੀਆਂ ਸੰਗਤਾ ਜਾਗਰਣ ਤੇ ਨਹੀਂ ਜਾ ਸਕੀਆਂ ਉਨ੍ਹਾਂ ਇਹ ਸਾਰਾ ਪ੍ਰਸਾਰਣ ਘਰ ਬੈਠ ਕੇ ਦੇਖਿਆ।
ਇਸ ਦੌਰਾਨ ਅਨੰਦ ਕੈਟਰਿੰਗ ਵਲੋਂ ਲੰਗਰ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਭਾਈ ਗਈ ਅਤੇ ਗਰਵ ਟੈਂਟ ਹਾਊਸ ਵੱਲੋਂ ਸਜਾਵਟ ਅਤੇ ਸਾਊਂਡ ਦੀ ਸੇਵਾ ਨਿਭਾਈ ਗਈ। ਇਸ ਮੌਕੇ ਖ਼ਾਸ ਤੋਰ ਤੇ ਤਰਲੋਚਨ ਸਿੰਘ ਛਾਬੜਾ ,ਗੁਰਜੀਤ ਸਿੰਘ ਪੋਪਲੀ, ਜੋੜਾ ,ਸੁਖਜਿੰਦਰ ਸਿੰਘ ਅਲੱਗ, ਨਵਜੋਤ ਮਾਲਟਾ , ਨਰਿੰਦਰ ਨੰਦਾ ,ਜੀਵਨ ਜੋਤਿ ਟੰਡਨ ,ਨੀਰਜ ਮੱਕੜ ,ਵਿੱਕੀ ਸੂਰੀ ,ਦਵਿੰਦਰ ਸਿੰਘ ਬੰਟੀ ,ਗੁਰਸ਼ਰਨ ਸਿੰਘ ਸ਼ਨੂ , ਪੱਪੂ ਜੀ ,ਰਮੇਸ਼ ਮੇਸ਼ੀ , ਲਾਲੀ , ਸੋਨੂੰ ਬਾਬਾ ,ਗੋਰੀ ਪਤੰਗਾ ਵਾਲੇ ਅਤੇ ਹੋਰ ਸਾਥੀ ਵੀ ਮੌਜੂਦ ਸਨ।
Follow this link to join my WhatsApp Group
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------