ਜਲੰਧਰ (ਵੀਕੈਂਡ ਰਿਪੋਰਟ) :- Religious News : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 18ਵਾਂ ਸਾਲਾਨਾ ਜਾਗਰਣ ਬਸਤੀ ਸ਼ੇਖ, ਵੱਡਾ ਬਾਜ਼ਾਰ ਰਾਮਲੀਲਾ ਗਰਾਊਂਡ, ਜਲੰਧਰ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ ਪਿਛਲੇ 17 ਸਾਲਾਂ ਤੋਂ ਹਰ ਸਾਲ ਮਾਤਾ ਚਿੰਤਪੁਰਨੀ ਦਰਬਾਰ ਹਿਮਾਚਲ ਵਿਖੇ ਜਾਗਰਣ ਕਰਵਾਇਆ ਜਾਂਦਾ ਹੈਂ ਪਰ ਇਸ ਸਾਲ ਕੋਰੋਨਾ ਕਾਰਣ ਉਥੇ ਜਾਗਰਣ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਕਰਕੇ ਇਹ ਜਾਗਰਣ ਜਲੰਧਰ ਵਿਖੇ ਕਰਵਾਇਆ ਗਿਆ। ਜਾਗਰਣ ਦੌਰਾਨ ਮਾਤਾ ਚਿੰਤਪੁਰਨੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਪਾਵਨ ਜੋਤ ਲਿਆਂਦੀ ਗਈ।
यह भी पढ़ें : Bhagwan Birsa Munda Jyanti – बनवासी कल्याण आश्रम इकाई ने भगवान बिरसा मुंडा की जयंती मनाई
ਇਸ ਮੌਕੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਪੰਡਤ ਅਸ਼ਵਨੀ ਡੋਗਰਾ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੂਜਾ ਕਰਵਾਈ ਗਈ। 18ਵੇਂ ਸਾਲਾਨਾ ਜਾਗਰਣ ਦੀ ਸ਼ੁਰੂਆਤ ਮਹੰਤ ਪੰਕਜ ਠਾਕੁਰ ਨੇ ਸ਼੍ਰੀ ਗਣੇਸ਼ ਵੰਦਨਾ ਅਤੇ ਗੁਰੂ ਵੰਦਨਾ ਨਾਲ ਕੀਤੀ। ਇਸ ਉਪਰੰਤ ਰਾਜਨ ਚੰਚਲ ਅੰਮ੍ਰਿਤਸਰ ਵਾਲੇ ਅਤੇ ਭਜਨ ਗਾਇਕਾ ਪਵਨੀ ਅਰੋੜਾ (ਵਾਇਸ ਆਫ ਪੰਜਾਬ) ਨੇ ਆਪਣੀਆਂ ਸੁੰਦਰ ਭੇਟਾਂ ਨਾਲ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਭਜਨ ਗਾਇਕ ਹਰਬੰਸ ਲਾਲ ਬੰਸੀ ਦਿੱਲੀ ਵਾਲੇ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਵਲੋਂ ਗਾਈਆਂ ਭੇਟਾਂ ਨਾਲ ਸਾਰਾ ਭੰਡਾਲ ਭਗਤੀਮਈ ਹੋ ਗਿਆ।
Religious News : ਜਾਗਰਣ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ, ਮੇਅਰ ਜਗਦੀਸ਼ ਰਾਜ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਸ. ਇੰਦਰਜੀਤ ਸਿੰਘ ਬੱਬਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਹੁੰਚੇ, ਜਿਨ੍ਹਾਂ ਨੂੰ ਸੁਸਾਇਟੀ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ. ਮਨਜੀਤ ਸਿੰਘ ਟੀਟੂ, ਚੇਅਰਮੈਨ ਸ. ਅਮਰਪ੍ਰੀਤ ਸਿੰਘ, ਪ੍ਰਧਾਨ ਜੀਵਨ ਜੋਤੀ ਟੰਡਨ ਅਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ। ਜਾਗਰਣ ਦੌਰਾਨ ਭਗਵਾਨ ਮੰਦਰ, ਭਗਵਾਨ ਰਘੂਨਾਥ ਮੰਦਰ, ਦੇਵਾ ਚਰਨਜੀਤ ਕੌਰ ਵੈਸ਼ਨੋ ਮੰਦਰ, ਮਹਾਂਵੀਰ ਕਲੱਬ ਵਲੋਂ ਸਹਿਯੋਗ ਕੀਤਾ ਗਿਆ। ਜਾਗਰਣ ਮੌਕੇ ਦੇਵਾ ਚਰਨਜੀਤ ਕੌਰ, ਕਾਲਾ ਜੁਲਕਾ, ਪਿੰਕੀ ਜੁਲਕਾ, ਸਤੀਸ਼ ਕੱਕੜ ਸਮੇਤ ਕਈ ਹੋਰਨਾਂ ਨੇ ਵੀ ਹਾਜ਼ਰੀ ਭਰੀ। ਇਸ ਦੌਰਾਨ ਵਿਪਨ ਆਨੰਦ ਵਲੋਂ ਕੈਟਰਿੰਗ ਦੀ ਸੇਵਾ ਨਿਭਾਈ ਗਈ। ਇਸ ਮੌਕੇ ਨੀਰਜ ਮੱਕੜ, ਵਿੱਕੀ ਸੂਰੀ, ਸੁਖਵਿੰਦਰ ਸਿੰਘ, ਨਰਿੰਦਰ ਨੰਦਾ, ਗਗਨਦੀਪ ਗੋਰੀ, ਗੌਤਮ ਲੂਥਰ ਆਦਿ ਵੀ ਮੌਜੂਦ ਸਨ।
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/BLC1S209t5CLqAaHcVGeYH
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------