ਜਲੰਧਰ (ਵੀਕੈਂਡ ਰਿਪ੍ਰੋਟ) SC Sarpanch Union ਬੁੱਧਵਾਰ ਨੂੰ ਪਿੰਡ ਨਿਹਾਲੂਵਾਲ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਹਾਲ ਵਿੱਚ ਐੱਸ ਸੀ ਸਰਪੰਚ ਪੰਚਾਂ ਦੀ ਇਕ ਖਾਸ ਮਤਿ ਦਾ ਆਯੋਜਨ ਕੀਤਾ ਗਿਆ। ਪਿੰਡ ਦੇ ਸਰਪੰਚ ਜੱਸੀ ਨਿਹਾਲੂਵਾਲ ਵੱਲੋਂ ਬੁਲਾਈ ਗਈ ਇਸ ਮੀਟਿੰਗ ਵਿਚ ਲੋਹੀਆਂ ਖਾਸ ਖੇਤਰ ਦੇ ਲਗਭਗ 29 ਐਸ ਸੀ ਪੰਚਾਂ ਤੇ ਸਰਪੰਚਾਂ ਨੇ ਹਿੱਸਾ ਲਿਆ।
ਇਸ ਮੀਟਿੰਗ ਵਿੱਚ ਐਸ ਸੀ ਸਰਪੰਚਾਂ ਅਤੇ ਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਉਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੂੰ ਦਾ ਐਸ ਸੀ ਭਾਈਚਾਰੇ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਖਿਲਾਫ਼ ਇਕ ਜੁੱਟ ਹੋ ਕੇ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਸਾਥੀਆਂ ਨੇ ਮਿਲ ਕੇ ਐੱਸ ਸੀ ਸਰਪੰਚ ਯੂਨੀਅਨ, ਲੋਹੀਆਂ ਖਾਸ ਬਣਾਉਣ ਦਾ ਫ਼ੈਸਲਾ ਲਿਆ ਤੇ ਆਪਣੇ ਹੱਕਾਂ ਲਈ ਇਸ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋ ਕੇ ਲੜਾਈ ਲੜਨ ਦਾ ਫੈਸਲਾ ਕੀਤਾ।
ਅਗਲੀ ਮੀਟਿੰਗ ਵਿੱਚ ਐਲਾਨੇ ਜਾਣਗੇ ਅਹੁਦੇਦਾਰ
SC Sarpanch Union ਨਵੀਂ ਬਣੀ ਇਸ ਸੰਸਥਾ ਦੀ ਅਗਲੀ ਮੀਟਿੰਗ 14 ਨਵੰਬਰ ਐਤਵਾਰ ਨੂੰ ਖਾਸ ਵਿਖੇ ਰੱਖੀ ਗਈ ਯੂਨੀਅਨ ਦੇ ਅਹੁਦੇਦਾਰ ਐਲਾਨੇ ਜਾਣਗੇ ਅਤੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਕਈ ਐਸੇ ਪੰਚ ਤੇ ਸਰਪੰਚ ਹਾਜ਼ਰ ਰਹੇ।
ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੁਖਮਿੰਦਰ ਸਿੰਘ ਸਰਦਾਰ ਵਾਲਾ, ਪਂਮਾਂ ਬਾਗੀਆਂ, ਬੋਹੜ ਸਿੰਘ ਵਰਿੰਦਰ ਸਿੰਘ ਮੰਡਾਲਾ ਛੰਨਾ ਜਰਨੈਲ ਸਿੰਘ ਮੁੰਡੀ ਚੋਲੀਆਂ ਮੁਖਤਿਆਰ ਸਿੰਘ ਮੁੰਡੀ ਮਹਿਰੀਆਂ ਮੁਖਤਾਰ ਸਿੰਘ ਕਾਸੁ ਪੁਰ, ਕਾਕੇ ਸਿੰਘ ਮੰਡਾਲਾ ਸਂਨਾ, ਫੁੰਮਣ ਸਿੰਘ ਮੁੰਡੀ ਚ੍ਹੋਲੀਆਂ, ਫਿੰਦਾ ਨਿਹਾਲੂਵਾਲ, ਬਲਵਿੰਦਰ ਸਿੰਘ, ਰੇਸ਼ਮ ਸਿੰਘ, ਮਨਪ੍ਰੀਤ ਸਿੰਘ ਜਸਪਾਲ ਸਿੰਘ ਗਿੱਲ, ਬੱਲਵੀਰ ਨਿਹਾਲੂਵਾਲ, ਜੋਤੀ ਗਿੱਲ, ਗਗਨ ਕਾਸੁਪੁਰ, ਕਸ਼ਮੀਰ ਸਿੰਘ, ਰਣਜੀਤ ਸਿੰਘ ਰਾਣਾ ਸਰਪੰਚ, ਭਗਵਾਨ ਸਿੰਘ ਚੱਕ ਬੱਡਾਲਾ, ਸਤਪਾਲ ਸਿੰਘ ਬਸਤੀ ਦਾਨੇਵਾਲ, ਪਵਨ ਕੁਮਾਰ ਜਮਸ਼ੇਰ ਕੋਠੇ, ਸਰਪੰਚ ਦੇਬੂ ਜੀ, ਮੋਤੀਪੁਰ ਮਨਜੀਤ ਕੌਰ, ਮੱਖਣ ਸਿੰਘ ਮੁੰਡੀ ਕਾਲੂ, ਪਰਕਾਸ਼ ਕੌਰ ਮੁੰਡੀ ਮਹਰੀਆਂ, ਔ ਹਰਬੰਸ ਸਿੰਘ ਨਸੀਰ ਪੁਰ, ਸੁਰਜੀਤ ਸਿੰਘ ਨਵਾਂ ਪਿੰਡ ਖਾਲੇਵਾਲ, ਅਵਤਾਰ ਸਿੰਘ ਰਾਣੀ ਵਾਲਾ ਦੋਨਾ, ਰਾਜ ਰਾਣੀ ਸੱਜਣ ਵਾਲ, ਬਲਵਿੰਦਰ ਕੌਰ ਸਰਦਾਰ ਵਾਲਾ, ਕੇਸ਼ਾਂ ਜੀ ਸਿੱਧੂਪੁਰ, ਲਖਵੀਰ ਸਿੰਘ ਪਿਪਲੀ, ਜਸਬੀਰ ਸਿੰਘ ਮਿਆਣੀ, ਪੰਮਾ ਸਿੰਘ ਸਮਾਜਸੇਵੀ ਬਾਘੀਆਂ ਖੁਰਦ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਸਹਿਤ ਕਈ ਪਤਵੰਤੇ ਸੱਜਣ ਮੌਜੂਦ ਰਹੇ।